あらすじ
ਦੱਸ ਸਾਡੀ ਕੀ ਤਕਦੀਰ ਕਿਤਾਬ ਈਸ਼ਵਰ ਦਿਓਲ ਅਤੇ ਜੱਸ ਬਰਾੜ ਦੀਆਂ ਕਵਿਤਾਵਾਂ ਦਾ ਇੱਕ ਸਾਂਝਾ ਸੰਗ੍ਰਹਿ ਹੈ ਜਿਸ ਵਿਚ ਪ੍ਰੇਮ, ਇਬਾਦਤ ਵਰਗੇ ਜਜ਼ਬਾਤਾਂ ਦਾ ਜ਼ਿਕਰ ਹੈ। ਜ਼ਿੰਦਗੀ ਅਤੇ ਕੁਦਰਤ ਦੇ ਕਈ ਰੰਗ ਸ਼ਾਮਿਲ ਹਨ। ਕੁਦਰਤ ਨਾਲ ਪ੍ਰੇਮ ਝਲਕਦਾ ਹੈ। ਮੋਹੱਬਤ ਦੇ ਸੋਹਣਿਆਂ ਰਾਹਾਂ ਬਾਰੇ ਗੱਲ ਕੀਤੀ ਗਈ ਹੈ। ਪ੍ਰੇਮ ਨੂੰ ਰੂਹ ਦੀ ਖੁਰਾਕ ਦੱਸਿਆ ਗਿਆ ਹੈ। ਇਸ ਕਿਤਾਬ ਵਿਚ ਜ਼ਿਕਰ ਹੈ ਕਿ ਕਿਸ ਤਰ੍ਹਾਂ ਕਿਸੇ ਖਾਸ ਦੇ ਲੜ ਲੱਗ ਜਾਣ ਤੇ ਸਭ ਕੁਝ ਸੁੰਦਰ ਲੱਗਣ ਲੱਗ ਪੈਂਦਾ ਹੈ। ਓਹ ਖਾਸ ਭਾਵੇਂ ਕੋਈ ਮਹਿਬੂਬ ਹੋਵੇ ਜਾਂ ਪਰਮਾਤਮਾ। ਹਰ ਪਾਸੇ ਓਹੀ ਨਜ਼ਰ ਆਉਂਦਾ ਹੈ। ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੈ। ਅਸੀਂ ਬੇਪਰਵਾਹ ਜਿਹੇ ਹੋ ਜਾਂਦੇ ਹਾਂ। ਇਸ ਤੋਂ ਬਿਨਾਂ ਜ਼ਿਕਰ ਹੈ ਕਿ ਜ਼ਿੰਦਗੀ ਕਦੇ ਰੁਕਦੀ ਨਹੀਂ। ਜਿਸ ਵੇਲੇ ਜਿਹੜਾ ਕਿਰਦਾਰ ਸਾਨੂੰ ਕੁਦਰਤ ਨਿਭਾਉਣ ਲਈ ਹੁਕਮ ਕਰਦੀ ਹੈ, ਉਸ ਨੂੰ ਖੂਬੀ ਨਾਲ ਨਿਭਾ ਕੇ ਅੱਗੇ ਵਧਣਾ ਹੀ ਪੈਂਦਾ ਹੈ। ਜ਼ਿੰਦਗੀ ਦੇ ਇਹਨਾਂ ਸਭ ਰੰਗਾ ਤੇ ਅਧਾਰਿਤ ਹੈ ਇਹ ਕਿਤਾਬ।
ISBN: 9789391176129ASIN: 9391176127