あらすじ
ਵਿਰਸਾ ਹਰ ਇਕ ਦੇਸ਼ ਦੇ ਵੱਖ ਵੱਖ ਰਾਜਾਂ ਦਾ ਗਹਿਣਾ ਹੁੰਦਾ ਹੈ ਜਿਸ ਨੂੰ ਉੱਥੋਂ ਦਾ ਰਹਿਣ ਸਹਿਣ ਪ੍ਰਭਾਵਿਤ ਕਰਦਾ ਹੈ। ਹਰ ਇਕ ਰਾਜ ਦੇ ਪਹਿਰਾਵੇ ਉੱਥੋਂ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਪੁਰਾਤਣ ਚੀਜ਼ਾਂ ਵਿਰਸੇ ਦੀਆਂ ਲੰਮੇ ਸਮੇਂ ਤੋਂ ਅਟੁੱਟ ਅੰਗ ਬਣ ਜਾਂਦੀਆਂ ਹਨ। ਵਿਰਸੇ ਪੱਖੋਂ ਪੰਜਾਬ ਦਾ ਬਹੁਤ ਅਮੀਰ ਵਿਰਸਾ ਰਿਹਾ ਹੈ ਜੋ ਕਿ ਹੌਲੀ ਹੌਲੀ ਅਲੋਪ ਹੋਣ ਦੇ ਕੰਢੇ ’ਤੇ ਹੈ। ਪੰਜਾਬੀਆਂ ਦਾ ਰਹਿਣ ਸਹਿਣ, ਖਾਣ ਪੀਣ ਤੇ ਪਹਿਰਾਵਾ ਇਸਨੂੰ ਪੂਰੀ ਦੁਨੀਆਂ ਵਿੱਚ ਵੱਖਰਾ ਨਜਰ ਆਉਂਦਾ ਹੈ। ਪੰਜਾਬੀ ਵਿਰਸੇ ਨੂੰ ਚਾਰ ਚੰਦ ਲਾਉਣ ਵਾਲੇ ਅਨੇਕ ਸੱਭਿਆਚਾਰਕ ਗਹਿਣੇ, ਵਸਤੂਆਂ ਅਤੇ ਰੀਤੀ ਰਿਵਾਜ਼ਾਂ ਦਾ ਵਰਣਨ ਮੈਂ ਇਸ ਕਿਤਾਬ ਵਿੱਚ ਕੀਤਾ ਹੈ। ਭਾਵੇਂ ਦੁਨੀਆਂ ਨੇ ਤਰੱਕੀ ਕਰ ਲਈ ਅਤੇ ਬਹੁਤ ਸਾਰੀਆਂ ਵਿਰਸੇ ਸਬੰਧੀ ਚੀਜ਼ਾਂ ਅਲੋਪ ਹੋ ਚੁੱਕੀਆਂ ਹਨ ਪਰ ਸਾਡੀ ਵਿਰਾਸਤ ਨੂੰ ਸਾਂਭਣ ਲਈ ਅਜੇ ਵੀ ਕਈ ਉਪਰਾਲੇ ਕੀਤੇ ਜਾਂਦੇ ਹਨ ਜਿਨ੍ਹਾਂ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਅਮੀਰ ਵਿਰਸੇ ਨਾਲ ਜੋੜ੍ਹ ਕੇ ਰੱਖਿਆ ਜਾ ਸਕੇ। ਸੋ ਮੈਂ ਆਪਣੇ ਵੱਲੋਂ ਸਾਡੀ ਅਮੀਰ ਵਿਰਾਸਤ ਨੂੰ ਇਸ ਕਿਤਾਬ ਵਿੱਚ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਾਡੇ ਬੱਚੇ ਅਤੇ ਨੌਜਵਾਨ ਪੀੜ੍ਹੀ ਨੂੰ ਸਾਡੀ ਵਿਰਾਸਤ ਦਾ ਅਣਮੁੱਲਾ ਗਿਆਨ ਪ੍ਰਾਪਤ ਹੋ ਸਕੇ। ਮੇਰੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੇਰੇ ਮਾਤਾ ਦਰਸ਼ਨ ਕੌਰ, ਪਿਤਾ ਸਰਦਾਰ ਬਲਵੀਰ ਸਿੰਘ ਸਿੱਧੂ ਭਰਾ ਅਮਰਤੇਜ ਸਿੰਘ ਸਿੱਧੂ, ਭੈਣ ਜਗਪ੍ਰੀਤ ਕੌਰ ਅਤੇ ਸੁਖਵਿੰਦਰ ਸਿੰਘ ਕੰਗ ਤੋਂ ਇਲਾਵਾ ਮੇਰੀ ਛੋਟੀ ਜਿਹੀ ਭਾਣਜੀ ਸਹਿਜਦੀਪ ਕੌਰ ਕੰਗ ਦੇ ਨਾਲ- ਨਾਲ ਮੇਰੇ ਕਾਲਜ ਪ੍ਰੋਫੈਸਰ ਵਰਿੰਦਰ ਪਾਲ ਸਿੰਘ ਅਤੇ ਮੇਰੇ ਦੋਸਤ ਸੁਖਜਿੰਦਰ ਸਿੰਘ ਥਾਂਦੇਵਾਲਾ ਦਾ ਬਹੁਤ ਸਾਥ ਰਿਹਾ ਹੈ। ਦੋਸਤ ਸੁਖਜਿੰਦਰ ਸਿੰਘ ਥਾਂਦੇਵਾਲਾ ਅਤੇ ਜਗਨਦੀਪ ਕੌਰ ਅਤੇ ਹੋਰ ਦੋਸਤਾਂ ਦਾ ਵੀ ਸਾਥ ਰਿਹਾ। ਪਰਿਵਾਰ ਤੇ ਦੋਸਤਾਂ ਦੇ ਨਾਲ ਨਾਲ ਗੀਤਕਾਰ ਤੇ ਮੇਰੇ ਵੱਡੇ ਵੀਰ ਚਮਕੌਰ ਸਿੰਘ ਸਿੱਧੂ ਥਾਂਦੇਵਾਲਾ ਦਾ ਵੀ ਯੋਗਦਾਨ ਰਿਹਾ। ਜਿਹਨਾਂ ਨੇ ਮੈਨੂੰ ਆਤਮ ਵਿਸ਼ਵਾਸ਼ੀ ਬਣਾਇਆ ਅਤੇ ਮੈਨੂੰ ਆਪਣਾ ‘ਸੁਪਨਾ’ ਪੂਰਾ ਕਰਨ ਲਈ ਹੌਸਲਾ ਦਿੰਦੇ ਰਹੇ। ਮੈਨੂੰ ਪਤਾ ਹੈ ਕਿ ‘ਸਹਿਕਦੀ ਵਿਰਾਸਤ’ ਵਿੱਚ ਬਹੁਤ ਹੀ ਤਰੁੱਟੀਆਂ ਰਹੀਆਂ ਹੋਣਗੀਆਂ। ਇਹ ਇੱਕ ਸੰਪੂਰਨ ਕਿਤਾਬ ਨਹੀਂ ਹੈ, ਪਰ ਮੈਨੂੰ ਇਹ ਵੀ ਪਤਾ ਹੈ ਇਸ ਦੁਨੀਆਂ ਤੇ ਕੋਈ ਵੀ ਇਨਸਾਨ ਸੰਪੂਰਨ ਨਹੀਂ ਹੁੰਦਾ। ਪਰ ਮੈਂ ਆਪਣੇ ਪਾਠਕਾਂ ਨਾਲ ਵਾਅਦਾ ਕਰਦੀ ਹਾਂ ਕਿ ਅਗਲੀ ਕਿਤਾਬ ਵਿੱਚ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੀ। ਆਪਣੇ ਪਿਆਰੇ ਪਾਠਕਾਂ ਤੱਕ ਉਮੀਦ ਰੱਖਦੀ ਹਾਂ ਕਿ ‘ਸਹਿਕਦੀ ਵਿਰਾਸਤ’ ਨੂੰ ਭਰਪੂਰ ਮਾਣ ਦਿਓਗੇ ਤਾਂ ਜੋ ਮੈਂ ਇਸ ਸਾਹਿਤ ਰੂਪੀ ਅਸਮਾਨ ਵਿੱਚ ਆਪਣੇ ਖੰਭ ਖਿਲਾਰ ਕੇ ਇੱਕ ਉੱਚੀ ਉਡਾਰੀ ਮਾਰ ਸਕਾਂ। ਜੇਕਰ ਇਸ ਸਹਿਕਦੀ ਵਿਰਾਸਤ ਵਿੱਚ ਕੁਝ ਅਜਿਹਾ ਲੱਗੇ ਜੋ ਸਾਹਿਤਕ ਦ੍ਰਿਸ਼ਟੀ ਦੇ ਅਨੂਕੂਲ ਨਾ ਹੋਵੇ ਤਾਂ ਮੈਂ ਮੁਆਫੀ ਮੰਗਦੀ ਹਾਂ। ਆਸ ਕਰਦੀ ਹਾਂ ਮੈਨੂੰ ਸਾਹਿਤਕ ਖੇਤਰ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਮੇਰਾ ਹੌਂਸਲਾ ਬਣਿਆ ਰਹੇਗਾ। - ਰਵਨਜੋਤ ਕੌਰ ਸਿੱਧੂ ਰਾਵੀ ਸੰਪਰਕ: 8283066125



