あらすじ
Sukhan e Beant is a collection of brief, direct, and practical teachings by Satguru Jagjit Singh Ji, shared after specific incidents or occurrences, offering valuable guidance for daily life. Through these words, the reader can witness Satguru Jagjit Singh Ji’s social, practical, artistic, religious, and spiritual perspectives. Even minor events and conversations—which an ordinary person might overlook—are deeply contemplated by Satguru Ji. His subtle satire, often not immediately understood, his love for music, his affection for Sikhs, his daily interactions, and his meetings with various political, religious, and artistic personalities—all these aspects will be revealed to the reader. We hope that readers will benefit from reading this collection of his words. —Editor 'ਸੁਖ਼ਨ-ਏ-ਬੇਅੰਤ' ਦਾ ਹਰ ਬਚਨ ਸਤਿਗੁਰੂ ਜਗਜੀਤ ਸਿੰਘ ਜੀ ਦੁਆਰਾ ਕਿਸੇ ਘਟਨਾ, ਵਾਕਿਆਤ ਆਦਿ ਤੋਂ ਬਾਅਦ ਦਿੱਤੀ ਗਈ ਜੀਵਨ 'ਚ ਕੰਮ ਆਉਣ ਵਾਲੀ ਸਿੱਧੀ ਸਪਾਟ, ਸੰਖੇਪ ਸਿੱਖਿਆ ਹੈ। ਇਹਨਾਂ ਬਚਨਾਂ ਵਿੱਚੋਂ ਸਤਿਗੁਰੂ ਜਗਜੀਤ ਸਿੰਘ ਜੀ ਦਾ ਸਮਾਜਿਕ, ਵਿਹਾਰਕ, ਕਲਤਾਮਕ, ਧਾਰਮਿਕ ਤੇ ਅਧਿਆਤਮਕ ਪੱਖ ਪ੍ਰਗਟ ਹੁੰਦਾ ਹੈ। ਛੋਟੀਆਂ-ਛੋਟੀਆਂ ਘਟਨਾਵਾਂ, ਗੱਲਾਂ ਆਦਿ ਜਿਨ੍ਹਾਂ ਵੱਲ ਸਧਾਰਨ ਆਦਮੀ ਦਾ ਕਦੇ ਧਿਆਨ ਵੀ ਨਹੀਂ ਜਾਂਦਾ। ਸਤਿਗੁਰੂ ਜੀ ਉਨ੍ਹਾਂ ਬਾਰੇ ਵੀ ਕਿੰਨੀ ਬਰੀਕੀ 'ਚ ਸੋਚਦੇ ਹਨ। ਸਤਿਗੁਰੂ ਜੀ ਦਾ ਵਿਅੰਗ ਕਰਨਾ, ਜਿਸ ਨੂੰ ਛੇਤੀ ਕੀਤਿਆਂ ਸਮਝਿਆ ਹੀ ਨਹੀਂ ਜਾਂਦਾ, ਉਨ੍ਹਾਂ ਦਾ ਸੰਗੀਤ ਪ੍ਰੇਮ, ਸਿੱਖਾਂ ਨਾਲ ਪਿਆਰ, ਉਨ੍ਹਾਂ ਦਾ ਰੋਜ਼ਾਨਾ ਵਿਚਰਨ, ਵੱਖ-ਵੱਖ ਰਾਜਨੀਤਕ, ਧਾਰਮਿਕ, ਕਲਾਤਮਕ ਆਦਿ ਹਸਤੀਆਂ ਨਾਲ ਉਨ੍ਹਾਂ ਦਾ ਮਿਲਣ ਢੰਗ ਆਦਿ ਪੱਖਾਂ ਬਾਰੇ ਪਾਠਕਾਂ ਨੂੰ ਪੜ੍ਹਨਾ ਮਿਲੇਗਾ। ਆਸ ਹੈ ਪਾਠਕ ਇਸ ਬਚਨਾਵਲੀ ਨੂੰ ਪੜ੍ਹ ਕੇ ਲਾਭ ਉਠਾਉਣਗੇ। -ਸੰਪਾਦਕ





